ਜਲੰਧਰ::ਕਾਂਗਰਸ ਵਿਧਾਇਕ ਰਜਿੰਦਰ ਬੇਰੀ ਨੂੰ ਸਨਮਾਨਤ ਕੀਤਾ ਗਿਆ।

1

 

ਜਲੰਧਰ(ਦਲਬੀਰ ਸਿੰਘ):ਇੰਡੀਅਨ ਨੈਸ਼ਨਲ ਕਾਂਗਰਸ ਰੈਵੋਲਿਊਸ਼ਨ ਵੱਲੋਂ ਇਕ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਜਲੰਧਰ ਸੈਂਟਰਲ ਤੋਂ ਕਾਂਗਰਸ ਵਿਧਾਇਕ ਰਜਿੰਦਰ ਬੇਰੀ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ‘ਤੇ ਇੰਡੀਅਨ ਨੈਸ਼ਨਲ ਕਾਂਗਰਸ ਰੈਵੋਲਿਊਸ਼ਨ ਦੇ ਰਾਸ਼ਟਰੀ ਜਨਰਲ ਸਕੱਤਰ ਸੁਖਬੀਰ ਵਾਲੀਆ, ਪੰਜਾਬ ਪ੍ਰਧਾਨ ਸਤਨਾਮ ਬਿੱਟਾ, ਪੰਜਾਬ ਸਕੱਤਰ ਮੋਹਿਤ ਸ਼ਰਮਾ ਵਿਸ਼ੇਸ਼ ਰੂਪ ਵਿਚ ਮੌਜੂਦ ਸਨ।ਇਸ ਮੌਕੇ ਬੋਲਦੇ ਹੋਏ ਰਜਿੰਦਰ ਬੇਰੀ ਨੇ ਕਿਹਾ ਕਿ ਸਾਡੀ ਕਾਂਗਰਸ ਸਰਕਾਰ ਆਪਣਾ ਹਰ ਵਾਅਦਾ ਪੂਰਾ ਕਰੇਗੀ ਅਤੇ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰੇਗੀ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਇੰਡੀਅਨ ਨੈਸ਼ਨਲ ਕਾਂਗਰਸ ਰੈਵੋਲਿਊਸ਼ਨ ਦੇ ਆਗੂਆਂ ਦਾ ਧੰਨਵਾਦ ਕੀਤਾ। ਉਨ੍ਹਾਂ ਦੀ ਮਿਹਨਤ ਅਤੇ ਲਗਨ ਨਾਲ ਹੀ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਜਿੱਤ ਹੋਈ ਹੈ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਕਾਂਗਰਸੀ ਨੇਤਾ ਬਨਾਰਸੀ ਦਾਸ ਖੋਸਲਾ, ਅਸ਼ਵਨੀ ਸ਼ਰਮਾ ਟਿਟੂ, ਸ਼੍ਰੀ ਆਗਿਆਪਾਲ ਚੱਢਾ, ਗੁਰਵਿੰਦਰ ਸੰਨੀ, ਰਾਜੀਵ ਸੋਨੀ, ਪ੍ਰਭਜੋਤ ਦਿਪੂ, ਅਸ਼ਵਨੀ ਭਾਟੀਆ, ਅਮਿਤ ਖੋਸਲਾ, ਰਾਜ ਕੁਮਾਰ ਰਾਜੂ, ਗੁਰਮੀਤ ਕੌਰ ਅਤੇ ਹੋਰਨਾਂ ਨੇ ਸ਼੍ਰੀ ਰਜਿੰਦਰ ਬੇਰੀ ਦਾ ਸਵਾਗਤ ਕੀਤਾ। ਅਖੀਰ ਵਿਚ ਸੁਖਬੀਰ ਵਾਲੀਆ, ਸਤਨਾਮ ਬਿੱਟਾ ਨੇ ਆਏ ਹੋਏ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਯਕੀਨ ਦਿਵਾਇਆ ਕਿ ਆਉਣ ਵਾਲੀਆਂ ਕਾਰਪੋਰੇਸ਼ਨ ਚੋਣਾਂ ਵਿਚ ਵੀ ਕਾਂਗਰਸ ਇਸੇ ਤਰ੍ਹਾਂ ਜਿੱਤ ਹੋਵੇਗੀ।